ਦਿਨਕਰ ਗੁਪਤਾ ਨੂੰ ਡੀ. ਜੀ. ਪੀ ਬਣਾਏ ਜਾਣ ਖਿਲਾਫ ਹਾਈ-ਕੋਰਟ ਜਾਣਗੇ ਮੁਹੰਮਦ ਮੁਸਤਫਾ 

ਹਾਲ ‘ਚ ਪੰਜਾਬ ਸਰਕਾਰ ਵੱਲੋਂ ਦਿਨਕਰ ਗੁਪਤਾ ਨੂੰ ਡੀ. ਜੀ. ਪੀ ਬਣਾਏ ਜਾਣ ਖਿਲਾਫ ਆਈ. ਪੀ. ਐੱਸ. ਮੁਹੰਮਦ ਮੁਸਤਫਾ ਹਾਈਕੋਰਟ ਜਾਣਗੇ। ਇਸ ਤੋਂ ਪਹਿਲਾਂ ਮੁਸਤਫਾ ਨੇ ਆਪਣੇ ਤੋਂ ਜੂਨੀਅਰ ਦਿਨਕਰ ਗੁਪਤਾ ਦੀ ਡੀ. ਜੀ. ਪੀ. ਅਹੁਦੇ ‘ਤੇ ਤਾਇਨਾਤੀ ਲਈ ਨਿਯਮਾਂ ਦੇ ਉਲੰਘਣ ਦਾ ਦੋਸ਼ ਲਗਾਉਂਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿੱਥੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਹਿਲਾਂ ਹਾਈਕੋਰਟ ਵਿਚ ਕਰਣ ਨੂੰ ਕਿਹਾ ਸੀ।
ਮੁਹੰਮਦ ਮੁਸਤਫਾ ਨੇ ਦੱਸਿਆ ਕਿ ਇਸ ਮਾਮਲੇ ‘ਚ ਉਨ੍ਹਾਂ ਨੇ ਪਹਿਲਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ, ਜਿਸ ‘ਤੇ ਕੋਰਟ ਨੇ ਉਨ੍ਹਾਂ ਨੂੰ ਪਹਿਲਾਂ ਆਪਣੀ ਪਟੀਸ਼ਨ ਹਾਈਕੋਰਟ ਵਿਚ ਲੈ ਕੇ ਜਾਣ ਨੂੰ ਕਿਹਾ।
ਮੁਸਤਫਾ ਨੇ ਅੱਗੇ ਕਿਹਾ ਕਿ ਜੇਕਰ ਉਹ ਹਾਈਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਫ਼ਿਰ ਸੁਪਰੀਮ ਕੋਰਟ ਦਾ ਸਹਾਰਾ ਲੈਣਗੇ।
ਆਈ. ਪੀ. ਐੱਸ. ਅਧਿਕਾਰੀ ਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਇਹ ਆਰੋਪ ਹੈ ਕਿ ਉਨ੍ਹਾਂ ਨੇ ਨਵੇਂ  ਡੀ. ਜੀ. ਪੀ. ਦੀ ਤਾਇਨਾਤੀ ਵਿਚ ਨਿਯਮਾਂ ਦਾ ਉਲੰਘਣ ਕੀਤਾ ਹੈ। ਦਿਨਕਰ ਗੁਪਤਾ ਉਨ੍ਹਾਂ ਦੇ ਜੂਨੀਅਰ ਹਨ ਇਸਲਈ ਡੀ. ਜੀ. ਪੀ ਦੇ ਅਹੁਦੇ ਲਈ ਉਨ੍ਹਾਂ ਦੀ ਦਾਅਵੇਦਾਰੀ ਮਜਬੂਤ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਯੂ. ਪੀ. ਐੱਸ. ਸੀ. ਨੂੰ ਪਹਿਲਾਂ ਤਿੰਨ ਆਈ. ਪੀ. ਐੱਸ. ਅਫਸਰਾਂ ਦਾ ਪੈਨਲ ਬਣਾਕੇ ਭੇਜਣ ਲਈ ਤਿਆਰ ਕੀਤਾ ਗਿਆ ਸੀ, ਜਿਸ ਵਿਚ ਮੁਹੰਮਦ ਮੁਸਤਫਾ ਦਾ ਨਾਮ ਵੀ ਸੀ
 ਪਰ ਐਨ ਮੌਕੇ ‘ਤੇ ਪੈਨਲ ‘ਚੋਂ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ। ਉਸ ਪੈਨਲ ਵਿਚੋਂ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਨਵਾਂ ਡੀ. ਜੀ. ਪੀ. ਬਣਾਉਣ ਦਾ ਫੈਸਲਾ ਕੀਤਾ।

Author: ElectionAdda