ਨਵਜੋਤ ਸਿੱਧੂ ਨੇ ਅੱਤਵਾਦੀਆਂ ਠਿਕਾਣਿਆਂ ‘ਤੇ ਕੀਤੀ ਕਾਰਵਾਈ ‘ਤੇ ਸਵਾਲ ਤੋਂ ਪੁੱਛੇ ਸਵਾਲ

ਪਿਛਲੇ ਮਹੀਨੇ ਪੁਲਵਾਮਾ ‘ਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਬਚਾਅ ਕਰਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ‘ਚ ਅੱਤਵਾਦੀਆਂ ਠਿਕਾਣਿਆਂ ‘ਤੇ ਕੀਤੀ ਗਈ ਏਅਰ ਸਟ੍ਰਾਈਕ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ।

ਆਪਣੇ ਇੱਕ ਟਵੀਟ ‘ਚ ਨਵਜੋਤ ਸਿੱਧੂ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਇਸ ਸਟ੍ਰਾਈਕ ਦੌਰਾਨ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ, ਜੇ ਨਹੀਂ ਮਾਰੇ ਗਏ ਤਾਂ ਫਿਰ ਇਸ ਏਅਰ-ਸਟ੍ਰਾਈਕ
ਦਾ ਉਦੇਸ਼ ਕੀ ਸੀ।
ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪਾਰਟੀ ਫੌਜ ਦਾ ਸਿਆਸੀਕਰਨ ਕਰ ਰਹੀ ਹੈ।
ਸਿੱਧੂ ਨੇ ਆਪਣੇ ਟਵੀਟ ‘ਚ ਤੰਜ ਕਸਦੇ ਹੋਏ ਕਿਹਾ ਕਿ ਹਵਾਈ ਫੌਜ ਵੱਲੋਂ ਅੱਤਵਾਦੀਆਂ ਨੂੰ ਜੜ੍ਹਾਂ ਤੋਂ ਪੁੱਟਿਆ ਜਾ ਰਿਹਾ ਸੀ ਜਾਂ ਦਰੱਖਤਾਂ ਨੂੰ, ਜਾਂ ਫਿਰ ਸਿਰਫ ਸਿਆਸੀ ਫਾਇਦੇ ਲਈ ਹੀ ਇਹ ਕੁਝ ਕੀਤਾ ਗਿਆ ਹੈ।
ਧਿਆਨਯੋਗ ਹੈ ਕਿ ਪੁਲਵਾਮਾ ਹਮਲੇ ‘ਚ ਹੋਏ ਅੱਤਵਾਦੀ ਹਮਲੇ ‘ਚ 40 ਸੀਆਰਪੀਐੱਫ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਕੁਝ ਲੋਕਾਂ ਦੀ ਗ਼ਲਤੀ ਲਈ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਬਿਆਨ ਤੋਂ ਬਾਅਦ ਪੂਰੇ ਦੇਸ਼ ਵਿਚ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਣਕਿ ਪਿਆ ਸੀ।

Author: ElectionAdda