ਪੰਜਾਬ ਕਾਂਗਰਸ 13 ਲੋਕਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਪਾਰਟੀ ਹਾਈ-ਕਮਾਂਡ ਨੂੰ ਭੇਜੇਗੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਰਮਿਆਨ ਜਲਦੀ ਹੀ ਪੰਜਾਬ ਦੀਆਂ 13 ਲੋਕਸਭਾ ਸੀਟਾਂ ਲਈ ਮਜਬੂਤ ਉਮੀਦਵਾਰ ਚੁਣਨ ਲਈ ਮੀਟਿੰਗ ਹੋ ਸਕਦੀ ਹੈ।

ਜਾਣਕਾਰੀ ਮੁਤਾਬਕ ਪੰਜਾਬ ਚੋਣ ਕਮੇਟੀ ਦੀ ਬੈਠਕ ਕੁੱਝ ਦਿਨ ਪਹਿਲਾਂ ਹੀ ਚੰਡੀਗੜ੍ਹ ‘ਚ ਹੋਈ ਸੀ, ਜਿਸ ‘ਚ ਸਭ ਪੰਜਾਬ ਦੀਆਂ 13 ਲੋਕਸਭਾ ਸੀਟਾਂ ਲਈ ਉਮੀਦਵਾਰਾਂ ਬਾਰੇ ਰਾਇ ਜਾਣਨ ਲਈ ਪਰਚੀਆਂ ਬਣਾ ਕੇ ਸਭ ਮੈਂਬਰਾਂ ਨੂੰ ਦਿੱਤੀਆਂ ਗਈਆਂ ਸਨ ਅਤੇ ਬਾਅਦ ਵਿਚ ਉਨ੍ਹਾਂ ਪਰਚੀਆਂ ਨੂੰ ਵਾਪਸ ਲੈ ਲਿਆ ਗਿਆ ਸੀ।

ਕਾਂਗਰਸ ਸਭ ਲੋਕਸਭਾ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਦੇ ਬਦਲੇ ਮਜ਼ਬੂਤ ਉਮੀਦਵਾਰ ਮੈਦਾਨ ‘ਚ ਉਤਾਰੇਗੀ।

ਇਸ ਸੰਬੰਧੀ ਸੂਬੇ ਦੀ ਕਾਂਗਰਸ ਪਾਰਟੀ ਨੇ ਆਪਣੇ ਉੱਘੇ ਸਿਆਸਤਦਾਨਾਂ ਤੋਂ ਵੀ ਫੀਡ ਬੈਕ ਲਿਆ ਹੈ।

ਸੂਤਰਾਂ ਮੁਤਾਬਿਕ ਪੰਜਾਬ ਚੋਣ ਕਮੇਟੀ ਇਨ੍ਹਾਂ 13 ਸੀਟਾਂ ‘ਤੇ 2 ਤੋਂ 3 ਨਾਵਾਂ ਦੇ ਪੈਨਲ ਤਿਆਰ ਕਰ ਕੇ ਪਾਰਟੀ ਹਾਈ ਕਮਾਂਡ ਨੂੰ ਭੇਜੇਗੀ।ਇਸ ਪੈਨਲ ‘ਚ ਸਭ ਤੋਂ ਮਜ਼ਬੂਤ ਉਮੀਦਵਾਰ ਦਾ ਨਾਂ ਸਭ ਤੋਂ ਉੱਪਰ ਰੱਖਿਆ ਜਾਵੇਗਾ।

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਆਪਣੀ ਪ੍ਰਧਾਨਗੀ ‘ਚ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ ‘ਚ ਸਭ ਤੋਂ ਮਜਬੂਤ ਉਮੀਦਵਾਰ ਦਾ ਨਾਂ ਫਾਈਨਲ ਕਰਣਗੇ।

Author: ElectionAdda