ਬਜਟ ‘ਤੇ ਬਹਿਸ ਦੌਰਾਨ ਮਨਪ੍ਰੀਤ ਅਤੇ ਸੁਖਬੀਰ ਬਾਦਲ ਵਿਚਾਲੇ ਹੋਈ ਤਿੱਖੀ ਨੋਕ-ਝੋਕ

ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਬਜਟ ‘ਤੇ ਬਹਿਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਰਮਿਆਨ ਤਿੱਖੀ ਨੋਕ-ਝੋਕ ਹੋਈ।

ਇੱਥੋਂ ਤੱਕ ਕਿ ਦੋਨਾਂ ਨੇ ਇਕ-ਦੂਜੇ ‘ਤੇ ਨਿੱਜੀ ਟਿੱਪਣੀਆਂ ਵੀ ਕੀਤੀਆਂ।

ਬਹਿਸ ਦੌਰਾਨ ਕਾਂਗਰਸ ਸਰਕਾਰ ਦੇ ਵਿਤ ਮੰਤਰੀ ਨੇ ਡਾਂਟਦੇ ਹੋਏ ਸੁਖਬੀਰ ਬਾਦਲ ਨੂੰ ਡਾਂਟਦੇ ਹੋਏ ਕੁਰਸੀ ‘ਤੇ ਬੈਠੇ ਰਹਿਣ ਨੂੰ ਕਿਹਾ।

ਦਰਅਸਲ, ਦੋਂਨਾਂ ਵਿਚਾਲੇ ਬਹਿਸ ਉਦੋਂ ਤੇਜ਼ ਹੋਈ ਜਦੋਂ ਅਕਾਲੀ ਦਲ ਪ੍ਰਧਾਨ ਨੇ ਮਨਪ੍ਰੀਤ ਬਾਦਲ ਦੀ ਵਿੱਦਿਅਕ ਯੋਗਤਾ ‘ਤੇ ਸਵਾਲ ਖੜੇ ਕੀਤੇ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਅੱਜ ਜਿਸ ਮੁਕਾਮ ‘ਤੇ ਪਹੁੰਚੇ ਹਨ, ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਹੈ।

ਆਪਣੇ ਤੇ’ ਹੋਈ ਨਿਜੀ ਟਿੱਪਣੀ ‘ਤੇ ਪਲਟਵਾਰ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਹ ਪ੍ਰਮਾਤਮਾ ਦੀ ਮਿਹਰ ਨਾਲ ਵਿੱਤ ਮੰਤਰੀ ਬਣੇ ਹਨ ਅਤੇ ਇਕ ਖਾਸ ਵਰਗ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਉਹ ਦੁਬਾਰਾ ਕਿਵੇਂ ਵਿੱਤ ਮੰਤਰੀ ਬਣ ਗਏ ਹਨ।

ਇਸਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਨੇ ਵੀ ਅਕਾਲੀ-ਭਾਜਪਾ ਵਿਧਾਇਕਾਂ ਖਿਲਾਫ ਟਿੱਪਣੀਆਂ ਕਰਣਾ ਸ਼ੁਰੂ ਕਰ ਦਿੱਤਾ। ਵਿਗੜਦੇ ਮਾਹੌਲ ਨੂੰ ਵੇਖਦੇ ਹੋਏ ਵਿਧਾਨ ਸਭਾ ਸਪੀਕਰ ਨੇ 15 ਮਿੰਟ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।

Author: ElectionAdda