ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਦੀ ਕੀਤੀ ਸਲਾਘਾ  

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਲਾਕੋਟ ‘ਚ ਜੈਸ਼-ਏ-ਮੁਹੰਮਦ ਦੇ ਠਿਕਾਣੇ ‘ਤੇ ਕੀਤੀ ਬੰਬਬਾਰੀ ਦੀ ਸਲਾਘਾ ਕੀਤੀ ਹੈ।
ਦੱਸ ਦਈਏ ਅੱਜ ਸਵੇਰੇ 3.30 ਵਜੇ ਭਾਰਤੀ ਹਵਾਈ ਫ਼ੌਜ ਦੇ 12 ਮਿਰਾਜ ਲੜਾਕੂ ਜਹਾਜ਼ਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਦੇ ਤਿੰਨ ਠਿਕਾਣਿਆਂ ‘ਤੇ ਬੰਬ ਸੁੱਟੇ ਹਨ।
ਆਪਣੇ ਟਵੀਟ ‘ਚ ਭਾਰਤੀ ਜਿਸ ਦੀ ਸ਼ਲਾਘਾ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਭਾਰਤੀ ਹਵਾਈ ਫ਼ੌਜ ਨੇ ਇਹ ਵੱਡਾ ਕਾਰਨਾਮਾ ਕਰਕੇ ਪਾਕਿਸਤਾਨ ਨੂੰ ਬਹੁਤ ਜ਼ਰੂਰੀ ਸਿਗਨਲ ਭੇਜਿਆ ਹੈ ਕਿ ਤੁਸੀਂ ਪੁਲਵਾਮਾ ਜਿਹੇ ਹਮਲੇ ਕਰਕੇ ਬਚ ਨਹੀਂ ਸਕਦੇ ਹੋ।ਮੇਰਾ ਪੂਰਾ ਸਮਰਥਨ ਭਾਰਤੀ ਸੈਨਾ ਨਾਲ ਹੈ।”
ਜਾਣਕਾਰੀ ਮੁਤਾਬਿਕ ਭਾਰਤ ਦੇ ਸਟ੍ਰਾਈਕ ਲੜਾਕੂ ਜਹਾਜ਼ਾਂ ਨੇ ਜੈਸ਼ ਦੇ ਅੱਤਵਾਦੀ ਟਿਕਾਣਿਆਂ ‘ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਹੈ। ਹਾਲਾਂਕਿ, ਪਾਕਿਸਤਾਨ ਨੇ ਇਸ ਕਾਰਵਾਈ ‘ਤੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ।

Author: ElectionAdda