ਰਾਹੁਲ ਗਾਂਧੀ ਅੱਜ ਮੋਗਾ ਜਿਲ੍ਹੇ ‘ਚ ਕਰਣਗੇ ਮਹਾਰੈਲੀ

ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਮੋਗਾ ਜ਼ਿਲੇ ‘ਚ ਕਿਲੀਚਾਹਲਾਂ ਪਿੰਡ ਤੋਂ ਇੱਕ ਵੱਡੀ ਰੈਲੀ ਕਰਕੇ ਕਰ ਰਹੇ ਹਨ। ਇਸ ਰੈਲੀ ‘ਚ ਪਾਰਟੀ ਵਰਕਰਾਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੀ ਸਮੂਹ ਲੀਡਰਸ਼ਿਪ ਸ਼ਿਰਕਤ ਕਰੇਗੀ।

ਜਾਣਕਾਰੀ ਮੁਤਾਬਿਕ ਇਸ ਪ੍ਰੋਗਰਾਮ ‘ਤੇ ਕਰੀਬ 2 ਕਰੋੜ ਖਰਚ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਇਸ ਮਹਾਰੈਲੀ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਵੰਡਣਗੇ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੰਜਾਬ ਤੋਂ ਹੀ ਜਿੱਤ ਸ਼ੁਰੂਆਤ ਕੀਤੀ ਸੀ। ਇਸ ਲਈ ਹੁਣ ਕਾਂਗਰਸ ਲੋਕ ਸਭਾ ਚੋਣਾਂ ‘ਚ ਵੀ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਕਰਨਾ ਚਾਹੁੰਦੀ ਹੈ।

ਗੌਰਤਲਬ ਹੈ ਕਿ ਰਾਫੇਲ ਮੁੱਦੇ ‘ਤੇ ਭਾਜਪਾ ਸਰਕਾਰ ਨੂੰ ਘੇਰਣ ਲਈ  ਰਾਹੁਲ ਗਾਂਧੀ ਦੀ ਮਹਾਰੈਲੀ ਦੇ ਸਥਾਨ ਤੇ ਨਰਿੰਦਰ ਮੋਦੀ ਦੀ ਪੋਲ ਖੋਲ੍ਹਦੇ ਬੈਨਰ ਲਗਾਏ ਗਏ ਹਨ, ਇਹਨਾਂ ਬੈਨਰਾਂ ‘ਤੇ ‘ਦੇਸ਼ ਦਾ ਚੌਕੀਦਾਰ ਚੋਰ ਹੈ’ ਲਿਖਿਆ ਹੋਇਆ ਹੈ।

Author: ElectionAdda