ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਪੁਲਿਸ ਨੇ ਰੂਟ ਪਲਾਨ ਕੀਤਾ ਜਾਰੀ

ਪੰਜਾਬ ਕਾਂਗਰਸ ਵਲੋਂ 7 ਮਾਰਚ ਨੂੰ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਰਾਹੁਲ ਗਾਂਧੀ ਕਿਲੀ ਚਾਹਲਾ ਵਿਖੇ 7 ਮਾਰਚ ਨੂੰ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਣਗੇ। ਇਸ ਰੈਲੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਦਾ ਹਰ ਸੰਸਦ ਮੈਂਬਰ ਵਿਧਾਇਕ ਸ਼ਿਰਕਤ ਕਰਣਗੇ।

ਰੈਲੀ ਵਿੱਚ ਪੂਰੇ ਸੂਬੇ ਤੋਂ ਭਾਰੀ ਗਿਣਤੀ ‘ਚ ਲੋਕਾਂ ਦਾ ਅੰਦੇਸ਼ਾ ਹੈ ਅਤੇ ਇਸਲਈ ਪੰਜਾਬ ਪੁਲਸ ਵੱਲੋਂ 7 ਮਾਰਚ ਨੂੰ ਲੁਧਿਆਣਾ-ਮੋਗਾ ਹਾਈਵੇਅ ਰਾਹਗੀਰਾਂ ਲਈ ਬੰਦ ਕਰ ਦਿੱਤਾ ਜਾਵੇਗਾ।

ਪੁਲਸ ਵਲੋਂ ਜਾਰੀ ਕੀਤੇ ਟ੍ਰੈਫਿਕ ਡਾਇਵਰਟ ਆਦੇਸ਼ ਮੁਤਾਬਕ ਭਾਰੀ ਅਤੇ ਛੋਟੇ ਵਾਹਨਾਂ ਲਈ ਲੁਧਿਆਣਾ ‘ਤੋਂ ਮੋਗਾ, ਫਿਰੋਜ਼ਪੁਰ, ਫਰੀਦਕੋਟ ਅਤੇ ਫਾਜ਼ਿਲਕਾ ਨੂੰ ਜਾਣ ਵਾਲੇ ਵਾਹਨਾਂ ਲਈ ਮੁਲਾਂਪੁਰ- ਰਾਏਕੋਟ ਚੌਕ ‘ਤੋਂ ਰਾਏਕੋਟ ਹੁੰਦੇ ਹੋਏ ਮਹਿਲ ਕਲਾਂ, ਬਰਨਾਲਾ, ਭਦੌੜ, ਭਗਤਾ ਭਾਈਕਾ, ਜੈਤੋ, ਕੋਟਕਪੁਰਾ ਹੁੰਦੇ ਹੋਏ ਫਰੀਦਕੋਟ- ਫਿਰੋਜ਼ਪੁਰ ਅਤੇ ਫਰੀਦਕੋਟ ‘ਤੋਂ ਤਲਵੰਡੀ ਭਾਈ ਹੁੰਦੇ ਹੋਏ ਮੋਗਾ ਰਸਤੇ ਰਾਹੀਂ ਪਹੁੰਚਣਗੇ।

 

Author: ElectionAdda