ਸ਼ੇਰ ਸਿਘ ਘੁਬਾਇਆ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫਾ, ਕਾਂਗਰਸ ‘ਚ ਹੋ ਸਕਦੇ ਹਨ ਸ਼ਾਮਿਲ

ਅਕਾਲੀ ਦਲ (ਬਾਦਲ) ਦੇ ਨੇਤਾ ਅਤੇ ਫਿਰੋਜ਼ਪੁਰ ਤੋਂ ਲੋਕਸਭਾ  ਸਾਂਸਦ ਸ਼ੇਰ ਸਿਘ ਘੁਬਾਇਆ ਨੇ ਬੁਧਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਆਪਣੇ ਬਿਆਨ ‘ਚ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਅਸਤੀਫਾ ਦਿੱਤਾ ਹੈ।

ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਘੁਬਾਇਆ ਸੁਖਬੀਰ ਬਾਦਲ ਦਾ ਕਈ ਮੁੱਦਿਆਂ ‘ਤੇ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਰਹੇ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ।

ਬੁਧਵਾਰ ਨੂੰ ਜਲਾਲਾਬਾਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਸਾਂਸਦ ਨੇ ਕਿਹਾ ਕਿ ਪਾਰਟੀ ‘ਚ ਰਹਿੰਦੇ ਹੋਏ ਉਨ੍ਹਾਂ ਨੂੰ ਲਗਾਤਾਰ ਅਣਗੋਲਿਆਂ ਕੀਤਾ ਜਾ ਰਿਹਾ ਸੀ ਅਤੇ ਸੁਖਬੀਰ ਆਪਣੀ ਮਨਮਰਜ਼ੀ ਚਲਾ ਰਹੇ ਹਨ।
ਘੁਬਾਇਆ ਨੇ ਕਿਹਾ ਕਿ ਪਾਰਟੀ ‘ਚ ਲਗਾਤਾਰ ਹੋ ਰਹੀ ਬੇਇਨਸਾਫੀ ਦੇ ਕਾਰਨ ਪਹਿਲਾਂ ਤਾਂ ਉਨ੍ਹਾਂ ਨੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ਪਰ ਜਦੋਂ ਹੱਦਾਂ ਟੱਪਣ ਲੱਗੀਆਂ ਤਾਂ ਉਨ੍ਹਾਂ ਨੇ ਅਕਾਲੀ ਪਾਰਟੀ ਤੋਂ ਅਸਤੀਫਾ ਦੇਣਾ ਹੀ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ‘ਚ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਆਪਣੀ ਨਵੀਂ ਟਕਸਾਲੀ ਪਾਰਟੀ ਬਣਾਉਣਾ ਇਸਦਾ ਵੱਡਾ ਉਦਾਹਰਣ ਹੈ। ਸੂਤਰਾਂ ਮੁਤਾਬਕ ਘੁਬਾਇਆ ਹੁਣ

Author: ElectionAdda