ਸਰਕਾਰ ਦੀ ਗਲਤ ਨੀਤੀਆਂ ਕਾਰਨ ਲਗਾਤਾਰ ਕਰਜ਼ੇ ਦੀ ਮਾਰ ਹੇਠ ਫ਼ਸਦਾ ਜਾ ਰਿਹੈ ਪੰਜਾਬ: ਕੰਵਰ ਸੰਧੂ

 

ਆਮ ਆਦਮੀ ਪਾਰਟੀ ਦੇ 5 ਬਾਗ਼ੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਸੰਬੋੋੋਧਿਤ ਕਰਦੇ ਹੋਏ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੀ ਗਲਤ ਨੀਤੀਆਂ ਕਾਰਨ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਫ਼ਸਦਾ ਜਾ ਰਿਹਾ ਹੈ।
ਵਿਧਾਇਕ ਕੰਵਰ ਸੰਧੂ ਸਮੇਤ 5 ਹੋਰ ਵਿਧਾਇਕਾਂ ਨੇ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਸਾਲ ਪੰਜਾਬ ‘ਤੇ 2.12 ਲਖ ਕਰੋੜ ਦਾ ਕਰਜ਼ਾ ਸੀ, ਜੋ ਇਸ ਸਾਲ ਦੇ ਅੰਤ ‘ਚ ਵੱਧ ਕੇ 2.31 ਲਖ ਕਰੋੜ ਤੱਕ ਪੁਜ ਜਾਵੇਗਾ।

ਆਪ ਦੇ ਬਾਗੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ‘ਚ ਹੀ ਉਲਝੇ ਰਹੇ ਅਤੇ ਉਨ੍ਹਾਂ ਨੇ 15ਵੇਂ ਵਿਤ ਕਮਿਸ਼ਨ ਸਾਹਮਣੇ ਪੰਜਾਬ ਲਈ ਕਿਸੇ ਵਿਸ਼ੇਸ਼ ਦਰਜੇ ਦੀ ਮੰਗ ਨਹੀਂ ਉਠਾਈ।

ਸੰਧੂ ਨੇ ਕਿਹਾ ਕਿ ਵਿੱਤ ਮੰਤਰੀ ਦਾਅਵਾ ਕਰਦੇ ਹਨ ਕਿ ਪੰਜਾਬ ਦੀ ਮਾਲੀ ਹਾਲਤ ਪਹਿਲਾਂ ਨਾਲੋਂ ਸੁਧਰੀ ਹੈ ਪਰ ਬਜਟ ‘ਚ ਤਾਂ ਕੋਈ ਉਮੀਦ ਦੀ ਕਿਰਨ ਕਿਧਰੇ ਨਜ਼ਰ ਨਹੀਂ ਆਉਂਦੀ।

ਕੰਵਰ ਸੰਧੂ ਨੇ ਕਿਹਾ, “ਵਿੱਤ ਮੰਤਰੀ ਨੇ 2018-19 ਦੇ ਅੰਕੜਿਆਂ ‘ਚ ਕਿਹਾ ਹੈ ਕਿ 54 ਹਜ਼ਾਰ ਕਰੋੜ ਦਾ ਕਰਜ਼ਾ ਵਧਿਆ। ਇਹ 60 ਹਜ਼ਾਰ ਕਰੋੜ ਰੁਪਏ ਬਣਦਾ ਹੈ। ਜਦ ਸਬਸਿਡੀਆਂ ਦੀ ਰਕਮ ਵਧ ਗਈ ਹੈ, ਪੱਕੇ ਖ਼ਰਚੇ, ਤਨਖ਼ਾਹ, ਪੈਨਸ਼ਨਾਂ ਅਤੇ ਵਿਆਜ ਦੀਆਂ ਕਿਸ਼ਤਾਂ ‘ਚ ਵਾਧਾ ਹੋਣ ਨਾਲ ਖ਼ਰਚੇ ‘ਚ 7 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਪੰਜਾਬ ਦਾ ਪੱਕਾ ਖ਼ਰਚਾ ਵਧ ਕੇ 55,523 ਕਰੋੜ ਹੋ ਗਿਆ ਹੈ।”

 

 

Author: ElectionAdda